Punjab School Yoga Games - In Irresponsible Hands

ਸਭਤੋਂ ਪਹਿਲਾਂ ਤਾਂ ਆਪ ਸਭਦਾ ਯੋਗ ਫ਼ਰੰਟ ਚ ਸਵਾਗਤ ਹੈ। ਅਸੀਂ ਯੋਗ ਫ਼ਰੰਟ ਚ ਯੋਗ ਨਾਲ ਜੁੜੇ ਮੁੱਦੇ ਹੀ ਉਠਾਵਾਂਗੇ। ਅੱਜ ਦਾ ਮੁੱਦਾ ਹੈ ਪੰਜਾਬ ਚ ਸਕੂਲ ਯੋਗ ਖੇਡਾਂ ਚ ਹੋ ਰਹੀ ਧਾਂਧਲੀ। ਇਸਦੀ ਪੂਰੀ ਗੱਲ ਕਰਾਂਗੇ ਪਹਿਲਾਂ ਗੱਲ ਕਰਦੇ ਆਂ ਖੇਡਾਂ ਦੀ।

ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਖੇਡਾਂ ਖੇੜਿਆਂ ਜਾਂਦੀਆਂ ਹਨ ਅਤੇ ਉਹਨਾਂ ਖੇਡਾਂ ਲਈ ਕਈ ਸਕੂਲ ਹਨ ਅਤੇ ਕੋਚ ਵੀ ਨਿਯੁਕਤ ਕੀਤੇ ਗਏ ਹਨ। ਉਹਨਾਂ ਖੇਡਾਂ ਚੋ ਇੱਕ ਖੇਡ ਯੋਗ ਵੀ ਹੈ ਜਿਹੜੀ ਕਈ ਸਾਲਾਂ ਤੋਂ ਪੰਜਾਬ ਚ ਸਕੂਲਾਂ ਚ ਜਿਲ੍ਹਾਂ ਪੱਧਰੀ, ਰਾਜ ਪੱਧਰੀ ਤੇ ਨੈਸ਼ਨਲ ਪੱਧਰ ਤੇ ਖੇੜਿਆਂ ਜਾਂਦੀਆਂ ਹਨ। ਪਰ ਹੈਰਾਨੀ ਦੀ ਗੱਲ ਇਹ ਕਿ ਸਰਕਾਰ ਵਲੋਂ ਇੱਕ ਵੀ ਯੋਗ ਅਧਿਆਪਕ ਜਾਂ ਕੋਚ ਨਿਯੁਕਤ ਨਹੀਂ ਕੀਤਾ ਗਿਆ।  ਇਸ ਤੋਂ ਕੁਝ ਗੱਲਾਂ ਦਿਮਾਗ ਚ ਆਉਂਦੀਆਂ

* ਖੇਡਾਂ ਲਈ ਨਿਯਮ ਕੌਣ ਬਣਾਉਂਦਾ ਤੇ ਇਸਦੀ ਜੁਜਮੈਂਟ ਕੋਣ ਕਰਦਾ?
* ਇਹਨਾਂ ਬਚਿਆ ਨੂੰ ਯੋਗ ਕੌਣ ਸਿਖਾਉਂਦਾ?
* ਬੱਚੇ ਯੋਗ ਦੀ ਪ੍ਰੈਕਟਿਸ ਕਿਥੇ ਕਰਦੇ?
* ਯੋਗ ਦੇ ਵੱਖਰੇ ਖਾਣ ਪਾਣ ਬਾਰੇ ਕੌਣ ਦਸਦਾ?

ਜਿਸ ਦਾ ਜਵਾਬ ਹੈ ਕਿ ਕੋਈ ਨਹੀਂ।


ਹੁਣ ਗੱਲ ਕਰਦੇ ਹਾਂ ਯੋਗ ਖੇਡ ਬਾਕੀਆਂ ਖੇਡਾਂ ਤੋਂ ਵੱਖ ਕਿਵੇ 

ਹੋਰਾਂ ਖੇਡਾਂ ਚ ਮੋਟਰ ਸਕਿੱਲਸ ਤੇ ਕੱਮ ਹੁੰਦਾ ਅਤੇ ਉਹ ਸਾਰੀਆਂ ਖੇਡਾਂ ਕੇਵਲ ਸਰੀਰਿਕ ਫਿੱਟਨੈੱਸ ਲਈ ਕੀਤੀਆਂ ਜਾਂਦੀਆਂ ਪਰ ਯੋਗ ਕੇਵਲ ਸਰੀਰਿਕ ਫਿੱਟਨੈੱਸ ਨਹੀਂ ਬਲਕਿ WHO ਦੀ ਹੈਲਥ ਦੀ ਪਰਿਭਾਸ਼ਾ ਮੁਤਾਬਿਕ ਸਾਰੇ ਪੱਖੋਂ ਮਦਦ ਕਰਦਾ। ਜਿਸ ਕਾਰਨ ਕੋਈ ਵੀ ਖੇਡ ਇਸਤੋਂ ਵੱਖ ਹੋ ਜਾਂਦੀ ਹੈ। ਅਤੇ ਇਸਦੇ ਲਈ ਕੋਚ ਵੀ ਵੱਖ ਹੀ ਚਾਹੀਦੇ ਜਿਵੇਂ ਹਰ ਖੇਡ ਲਈ ਵੱਖ ਕੋਚ ਹਨ। 

* ਯੋਗ ਲਈ ਖਾਣ ਪਾਣ ਵੱਖ ਹੁੰਦਾ
* ਯੋਗ ਲਈ ਪ੍ਰੈਕਟਿਸ ਕਰਨ ਦਾ ਸਮਾਂ ਵੀ ਵੱਖ ਹੁੰਦਾ
* ਯੋਗ ਲਈ ਇਸਤੇਮਾਲ ਹੋਣ ਵਾਲੇ ਪ੍ਰੋਪ ਵੱਖ ਹੁੰਦੇ
* ਯੋਗ ਇਨਸਾਨ ਦੀ ਪ੍ਰਵਿਤਤੀ ਅਨੁਸਾਰ ਵੱਖ ਹੁੰਦਾ

ਪੰਜਾਬ ਚ ਇਸ ਖੇਡ ਨਾਲ ਹੋ ਰਿਆ ਗੈਰ ਜਿੰਮੇਦਾਰ ਬਰਤਾਵ

ਹੁਣ ਆਪਜੀ ਨੂੰ ਦੱਸਦੇ ਹਾਂ ਕਿ ਪੰਜਾਬ ਚ ਯੋਗ ਸਿੱਖਿਆ ਕਾਈ ਕੋਈ ਪਾਲਿਸੀ ਨਹੀਂ ਬਣਾਈ ਗਈ ਸਰਕਾਰ ਵਲੋਂ ਜਿਸ ਕਾਰਨ ਯੋਗ ਚ ਸਿਖਿਆ ਪ੍ਰਾਪਤ ਵਿਅਕਤੀ ਬੇਰੋਜ਼ਗਾਰ ਹਨ ਜਾਂ 5ਹਜ਼ਾਰ ਤੋਂ 10 ਹਜ਼ਾਰ ਤਕ ਪ੍ਰਾਈਵੇਟ ਨੌਕਰੀ ਕਰ ਰਹੇ ਹਨ। ਜਿਸ ਵਿੱਚ ਵੀ ਬੀਨਾ ਯੋਗ ਸਿੱਖਿਆ ਪ੍ਰਾਪਤ ਲੋਕ ਇਹਨਾਂ ਦਾ ਹਿੱਸਾ ਲੈ ਜਾਂਦੇ ਅਤੇ ਉਹਨਾਂ ਦੇ ਇਸ ਰਵਈਏ ਕਾਰਨ ਪੜ੍ਹੇ ਲਿਖੇ ਨੌਕਰੀ ਨਹੀਂ ਲੈ ਪਾ ਰਹੇ। 
ਉਦਾਰਣ ਲਈ ਇੱਕ ਵਿਅਕਤੀ ਪਹਿਲਾਂ ਡਿਪਲੋਮਾ ਫੇਰ ਡਿਗਰੀ ਤੇ ਫੇਰ ਮਾਸਟਰ ਡਿਗਰੀ ਕਰਦਾ ਹੈ ਮਤਲਬ 6-8 ਸਾਲ ਅਤੇ ਲੱਖਾਂ ਰੁਪਏ ਤੇ ਮਿਹਨਤ ਨਾਲ ਪਾਸ ਹੋ ਕਿ ਨੌਕਰੀ ਲੱਭਦਾ ਹੈ ਪਰ ਉਸਦੀ ਬਣਦੀ ਨੌਕਰੀ ਅੱਠਵੀਂ ਫੇਲ ਵਿਅਕਤੀ ਲੈ ਜਾਂਦਾ ਜਿਹੜਾ ਆਪ ਯੋਗ ਵੀ ਨਹੀਂ ਕਰ ਪਾਉਂਦਾ। ਅਤੇ ਉਹ ਇਹ ਨੌਕਰੀ ਲਈ ਘੱਟ ਤੋਂ ਘੱਟ ਤਨਖਾਹ ਲੈ ਕੇ ਵੀ ਖੁਸ਼ ਹੈ ਪਰ ਪੜਿਆ ਲਿਖਿਆ ਬੇਰੋਜਗਾਰ ਰਹਿ ਜਾਂਦਾ। 

ਹੋਰ ਕਿਹੜੇ ਕਿਹੜੇ ਮੁੱਦੇ ਹਨ 

ਸਿਰਫ ਇਹ ਹੀ ਨਹੀਂ ਇਸਦੇ ਨਾਲ ਨਾਲ ਹੋਰ ਵੀ ਕਈ ਮੁੱਦੇ ਹਨ ਜਿਵੇਂ ਕਿ
* ਬੱਚਿਆਂ ਦਾ ਯੋਗ ਖੇਡ ਤੋਂ ਵਿਸ਼ਵਾਸ ਉਠ ਜਾਣਾ
* ਬੱਚਿਆਂ ਨੂੰ ਯੋਗ ਦੀ ਬੁਨਿਆਦੀ ਸਿਖਿਆ ਦਾ ਅਭਾਵ
* ਮਾਪਿਆਂ ਤੇ ਯੋਗ ਅਧਿਆਪਕਾਂ ਵਲੋਂ ਸ਼ਿਕਾਇਤਾਂ

ਇਹ ਮੁੱਦੇ ਆਮ ਹਨ ਜਿਸ ਵਿਚ ਯੋਗ ਖੇਡਾਂ ਵਿੱਚ ਗੈਰ ਯੋਗ ਅਧਿਆਪਕ ਪਹਿਲਾਂ ਪ੍ਰਾਈਵੇਟ ਸਕੂਲਾਂ ਚ ਨੌਕਰੀ ਹਾਸਲ ਕਰ ਲੈਂਦੇ ਹਨ ਤੇ ਸਕੂਲ ਆਪਣੇ ਪੈਸੇ ਬਚਾਉਣ ਲਈ ਬੀਨਾ ਸਿਖਿਆ ਵਾਲੇ ਨੂੰ ਨੌਕਰੀ ਦੇ ਦਿੰਦੇ ਜਾਂ ਪੀਟੀ ਟੀਚਰ ਤੋਂ ਹੀ ਇਹ ਕੱਮ ਕਰਵਾ ਲੈਂਦੇ। ਉਸਤੋਂ ਬਾਅਦ ਸਰਕਾਰੀ ਸਕੂਲਾਂ ਚ ਕੋਈ ਯੋਗ ਅਧਿਆਪਕ ਰੱਖਿਆ ਨਹੀਂ ਹੈ ਸਰਕਾਰ ਨੇ। ਤੇ ਜਦੋਂ ਖੇਡਾਂ ਹੁੰਦੀਆਂ ਉਸ ਵਿਚ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੱਧ ਤੋਂ ਵੱਧ ਭਾਗ ਲੈਂਦੇ ਅਤੇ ਉਹਨਾਂ ਸਕੂਲਾਂ ਦੇ ਗੈਰ ਯੋਗ ਅਧਿਆਪਕ ਜੱਜ ਬਣ ਜਾਂਦੇ ਤੇ ਖੇਡਾਂ ਚ ਧਾਂਧਲੀ ਕਰਦੇ। ਖਿਡਾਰੀਆਂ ਨਾਲ ਪੱਖਪਾਤ ਕਰਕੇ ਆਪਣੇ ਸਕੂਲਾਂ ਦੀਆਂ ਵੱਧ ਤੋਂ ਵੱਧ ਜੇਤੂ ਖਿਡਾਰੀ ਬਣਾਉਂਦੇ। ਜਿਸ ਦੀ ਅੱਪਤੀ ਕਈ ਯੋਗ ਅਧਿਆਪਕਾਂ ਨੇ ਕੀਤੀ , ਅਤੇ ਕਈ ਮਾਪਿਆਂ ਨੇ ਵੀ ਇਸਦੀ ਸ਼ਿਕਾਇਤ ਦਰਜ ਕਰਵਾਈ ਅਤੇ ਇਸ ਕਾਰਨ ਕਈ ਯੋਗ ਖਿਡਾਰੀ ਯੋਗ ਵੀ ਛੱਡ ਜਾਂਦੇ ਹਨ। ਪਰ ਸਰਕਾਰ ਇਸ ਬਾਰੇ ਕੋਈ ਫੈਸਲਾ ਨਹੀਂ ਕਰਦੀ ਨ ਜੋਈ ਪਾਲਿਸੀ ਬਣਾਉਂਦੀ ਹੈ।

ਯੋਗ ਨਾਲ ਹੀ ਪੱਖਪਾਤ ਕਿਓਂ

ਇਸ ਸਵਾਲ ਤੇ ਹਰ ਮਨੁੱਖ ਦੇ ਆਪਣੇ ਆਪਣੇ ਵਿਚਾਰ ਹਨ ਕੁਝ ਵਿਚਾਰ ਅਸੀਂ ਇੱਕ ਸਰਵੇ ਕਰਕੇ ਇਕੱਠੇ ਕੀਤੀ ਜਿਸ ਵਿੱਚ ਲੋਕਾਂ ਤੇ ਕਾਮਨ ਵਿਚਾਰ ਸਾਂਝੇ ਕਰ ਰਹੇ ਹਾਂ
1. ਪੰਜਾਬ ਸਰਕਾਰ ਕੋਲ ਯੋਗ ਅਧਿਆਪਕ ਨਹੀਂ ਹਨ
2. ਪੰਜਾਬ ਸਰਕਾਰ ਕੋਲ ਪੈਸੇ ਨਹੀਂ ਹਨ
3. ਪੰਜਾਬ ਸਰਕਾਰ ਤਾਂ ਆਪ ਨਸ਼ਿਆਂ ਤੇ ਰੋਕ ਨਹੀਂ ਲਾਉਂਦੀ ਉਹ ਕਿਉਂ ਲੋਕਾਂ ਨੂੰ ਯੋਗ ਅਪਨਾਉਣ ਲਈ ਪ੍ਰੇਰਿਤ ਕਰੁ
4. ਪੰਜਾਬ ਸਰਕਾਰ ਕੋਲ ਯੋਗ ਪਾਰਕ ਨਹੀਂ ਹਨ
5. ਕੁਝ ਸਰਕਾਰੀ ਨੇਤਾ ਯੋਗ ਨੂੰ ਹਿੰਦੂ ਧਰਮ ਨਾਲ ਜੁੜਿਆ ਸਮਝਦੇ ਹਨ ਇਸ ਲਈ ਇਸ ਨਾਲ ਉਹਨਾਂ ਦੀ ਧਰਮ ਦੀ ਸਿਆਸਤ ਖਤਰੇ ਚ ਆ ਜਾਂਦੀ ਹੈ। ਆਦਿ

ਇਹ ਸਵਾਲ ਮੰਤਰੀਆਂ ਅਤੇ ਹੋਰ ਸਰਕਾਰੀ ਅਧਾਰੀਆਂ ਕੋਲੋਂ ਵੀ ਪੁੱਛਿਆ ਗਏ ਸਭਣੇ ਇਸ ਉੱਤੇ ਆਪਣੀ ਟਿੱਪਣੀ ਦੇਣ ਤੋਂ ਮਨ੍ਹਾ ਕਰ ਦਿੱਤਾ। 

ਪਰ ਇਹ ਸਵਾਲ ਅਸੀਂ ਪੂਛਾਂਗੇ ਹੁਣ ।


ਕਿੰਝ ਕਰ ਸਕਦੇ ਹਾਂ ਅਸੀਂ ਇਸ ਸਮੱਸਿਆਵਾਂ ਦਾ ਹੱਲ

ਅਸੀਂ ਯੋਗ ਫ਼ਰੰਟ ਦੇ ਓਲਟਫੋਰਮ ਤੋਂ ਸਰਕਾਰ ਨੂੰ ਇਹ ਗੱਲ ਦਾ ਜਵਾਬ ਦੇਣ ਲਈ ਮਜਬੂਰ ਕਰਾਂਗੇ। ਨਾਲ ਦੇ ਨਾਲ ਇਸ ਉੱਤੇ ਜਲੱਦ ਤੋਂ ਜਲੱਦ ਯੋਗ ਪਾਲਿਸੀ ਲਿਆਉਣ ਲਈ ਆਖਾਂਗੇ। ਇਸ ਵਿੱਚ ਅਸੀਂ ਸਾਥ ਲਵਾਂਗੇ ਬੱਚਿਆਂ ਦੇ ਮਾਪੇ, ਖਿਡਾਰੀ, ਅਤੇ ਯੋਗ ਅਧਿਆਪਕ। 

ਵੱਧ ਤੋਂ ਵੱਧ ਯੋਗ ਅਧਿਆਪਕ ਯੋਗ ਫ਼ਰੰਟ ਨਾਲ ਜੂਡੋ ਜੁੜਣ ਲਈ ਇਸੇ ਵੇਬਾਈਟ ਤੇ ਆਪਣੇ ਗੂਗਲ ਅਕਾਊਂਟ ਨਾਲ ਫੋਲ੍ਲੋ ਕਰੋ ਤੇ ਸਾਡੀ ਅਧਿਕਾਰਿਕ ਯੋਗ ਫ਼ਰੰਟ ਕਮਿਊਨਟੀ ਨਾਲ ਜੁੜਨ ਲਈ @yogfront ਤੇ ਆਪਣਾ ਅਕਾਊਂਟ ਜੋੜੋ। 

2 Comments

  1. Keep it Up Good Work

    ReplyDelete
  2. I would like to say thanks to Yog Front for this kind of movement.

    ReplyDelete